|
ਮਿਸ
ਪੂਜਾ ਦੀ
ਫਿਲਮ ‘ਪੰਜਾਬਣ’
ਦੀ
ਸ਼ੂਟਿੰਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਪੰਜਾਬੀ
ਗਾਇਕਾ ਮਿਸ ਪੂਜਾ ਨੂੰ ਦਰਸ਼ਕ ਜਲਦ ਹੀ ਫ਼ਿਲਮ
‘ਪੰਜਾਬਣ
: ਲਵ ਰੂਲਸ ਹਾਰਟਸ’
ਵਿਚ
ਹੀਰੋਇਨ ਦੇ ਰੂਪ ਵਿਚ ਦੇਖਣਗੇ।
ਲੰਘੇ
ਵੀਰਵਾਰ ਨੂੰ
ਚੰਡੀਗੜ੍ਹ
ਦੀ
ਮਸ਼ਹੂਰ
ਸੁਖਨਾ
ਝੀਲ
ਉਪਰ ਫ਼ਿਲਮ ਦੇ ਇਕ ਗੀਤ ਦੀ ਸ਼ੂਟਿੰਗ
ਕੀਤੀ
ਗਈ।
ਡਾਇਰੈਕਟਰ ਗੌਰਵ ਨੇ ਦਸਿਆ ਕਿ ਇਹ ਫ਼ਿਲਮ
ਲੋਕਾਂ
ਨੂੰ
ਪੰਜਾਬੀ
ਸੱਭਿਆਚਾਰ ਨਾਲ
ਰੂਬਰੂ
ਕਰਾਵੇਗੀ।
ਉਨ੍ਹਾਂ
ਕਿਹਾ
ਕਿ
ਪੰਜਾਬ
ਦੀ
ਨਵੀਂ
ਪੀੜੀ ਅਪਣੇ
ਸੱਭਿਆਚਾਰ ਨੂੰ
ਭੁੱਲਦੀ
ਜਾ ਰਹੀ ਹੈ ਅਤੇ ਸਮਾਜ ਵਿਚ ਕਈ ਕੁਰੀਤੀਆਂ ਪਣਪ ਰਹੀਆਂ ਹਨ।
ਇਹ
ਫ਼ਿਲਮ ਪੰਜਾਬ ਦੇ ਸੱਭਿਆਚਾਰ ਨੂੰ ਇਕ
ਵਾਰ
ਮੁੜ ਸਭ
ਦੇ ਸਾਹਮਣੇ ਲਿਆਵੇਗੀ।
ਇਹ ਜੁੜਵਾਂ
ਭੈਣਾਂ
ਦੀ ਕਹਾਣੀ ਹੈ।
ਫਿਲਮ
ਵਿਚ ਹੀਰੋ ਦੀ ਭੂਮਿਕਾ ਅਤਰ ਹਬੀਬ ਨਿਭਾਅ ਰਹੇ ਹਨ।
ਉਹ ਸਟਾਰ ਪਲੱਸ
`ਤੇ
ਚਲ ਰਹੇ
ਟੀਵੀ
ਸੀਰੀਅਲ
‘ਯੇ
ਰਿਸ਼ਤਾ ਕਿਆ ਕਹਿਲਾਤਾ ਹੈ’
ਅਤੇ
ਜੀਟੀਵੀ
`ਤੇ
`ਚਲਦੀ
ਕਾ
ਨਾਮ
ਗਾੜੀ’
ਸੀਰੀਅਲ
ਵਿਚ ਕੰਮ ਕਰ ਚੁੱਕੇ ਹਨ।
ਫ਼ਿਲਮ ਵਿਚ ਹੋਰਨਾਂ ਤੋਂ ਇਲਾਵਾ ਹਰੀਸ਼ ਵਰਮਾ,
ਰਾਣਾ
ਰਣਬੀਰ,
ਸੁਦੇਸ਼
ਲਹਿਰੀ
ਅਤੇ
ਨਿਰਮਲ ਰਿਸ਼ੀ ਸਹਿਯੋਗੀ ਕਲਾਕਾਰ ਹਨ।
ਫ਼ਿਲਮ
ਨੂੰ
ਪੰਜਾਬ,
ਹਿਮਾਚਲ ਅਦੇ ਚੰਡੀਗੜ੍ਹ ਵਿਚ ਸ਼ੂਟ ਕੀਤਾ ਜਾਵੇਗਾ।
ਗੀਤ ਰਾਜ ਬਰਾੜ ਅਤੇ
ਗੌਰਵ
ਤ੍ਰੇਹਨ
ਨੇ
ਲਿਖੇ
ਹਨ ਅਤੇ
ਸੰਗੀਤ
ਹਨੀ ਸਿੰਘ ਨੇ
ਦਿਤਾ
ਹੈ,
ਜਦਕਿ
ਗੀਤਾਂ ਮਿਸ
ਪੂਜਾ,
ਰੌਸ਼ਨ ਪ੍ਰਿੰਸ,
ਰਾਜ
ਬਰਾੜ ਅਤੇ ਹਨੀ
ਸਿੰਘ
ਨੇ ਗਾਇਆ ਹੈ।
| |
ਪੂਜਾ ਲਈ ਲਾੜੇ ਦੀ ਭਾਲ
ਮਿਸ
ਪੂਜਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੂਜਾ ਲਈ ਲਾੜੇ ਦੀ ਭਾਲ ਕਰ ਰਹੇ ਹਨ।
ਉਨ੍ਹਾਂ
ਨੂੰ
ਅਜਿਹੇ ਮੁੰਡੇ ਦੀ ਤਲਾਸ਼ ਹੈ ਜੋ ਉਸ
ਦੀਆਂ ਭਾਵਨਾਵਾਂ ਨੂੰ ਸਮਝੇ
ਅਤੇ
ਕਦੇ ਵੀ ਉਸ ਦੇ ਵਿਕਾਸ ਵਿਚ ਰੋੜਾ ਨਾ ਬਣੇ।
ਉਨ੍ਹਾਂ
ਕਿਹਾ
ਕਿ
ਸਾਲ
2010
ਵਿਚ ਪੂਜਾ
ਦਾ
ਵਿਆਹ ਕਰ ਦਿਤਾ ਜਾਵੇਗਾ।
ਕਾਮਯਾਬੀ
ਦਾ
ਸਿਹਰਾ
ਪਿਤਾ
ਨੂੰ
ਕੁਝ ਹੀ ਵਰ੍ਹਿਆਂ ਵਿਚ ਤਕਰੀਬਨ 200 ਐਲਬਮ ਵਿਚ ਕਰੀਬ 1500
ਗੀਤ ਗਾ ਕੇ ਅਪਣੀ ਤਰ੍ਹਾਂ ਦਾ ਰਿਕਾਰਡ ਬਣਾਉਣ
ਵਾਲੀ ਮਿਸ ਪੂਜਾ ਨੇ
ਦਸਿਆ
ਕਿ
ਗੀਤ-ਸੰਗੀਤ ਉਸ ਦੀ
ਜ਼ਿੰਦਗੀ ਹੈ।
ਉਸ ਨੇ ਕਿਹਾ
ਕਿ
ਅੱਜ ਉਹ ਜੋ ਕੁਝ ਵੀ ਹੈ,
ਉਸ
ਦਾ
ਸਿਹਰਾ ਉਨ੍ਹਾਂ
ਦੇ
ਪਿਤਾ
ਇੰਦਰਪਾਲ
ਕੈਂਥ ਨੂੰ ਜਾਂਦਾ ਹੈ।
ਉਨ੍ਹਾਂ ਕਦੇ ਵੀ ਬੇਟੇ ਅਤੇ ਬੇਟੀ ਵਿਚ ਫ਼ਰਕ ਨਹੀਂ ਸਮਝਿਆ ਅਤੇ ਹਮੇਸ਼ਾ ਉਨ੍ਹਾਂ
ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ। |
|
18
ਨਵੰਬਰ
2009 |